• ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ
    Nov 19 2026
    ਆਸਟ੍ਰੇਲੀਆਈ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ 2018 ਵਿੱਚ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ‘ਦ ਵੈਸਟ ਆਸਟ੍ਰੇਲੀਅਨ’ ਅਖ਼ਬਾਰ ਦੇ ਇੱਕ ਕਾਲਮ ਵਿੱਚ, ਆਸਟ੍ਰੇਲੀਆ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਨੇ ਉਸਮਾਨ ਖਵਾਜਾ ਦੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੂਰੀ ਟੀਮ ਨੂੰ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਾਰੇ ਪਤਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਟੈਸਟ ਮੈਚ ਦੇ ਅੱਧ ਤੋਂ ਹੀ ਉਨ੍ਹਾਂ ਨੇ ਫੀਲਡਿੰਗ ਦੌਰਾਨ ਲਗਭਗ ਹਰ ਓਵਰ 'ਚ 'ਬਾਲ-ਟੈਂਪਰਿੰਗ' ਕੀਤੀ ਸੀ। ਇਸਤੋਂ ਇਲਾਵਾ ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।

    #sbsaudiopodcast
    Show More Show Less
    5 mins
  • ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ
    Nov 19 2026
    ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਫਿਲਹਾਲ ਭਾਰਤ ਵਿੱਚ ‘Aura 2026’ ਟੂਰ ਕਰ ਰਹੇ ਹਨ, ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਇੱਕ ਪਾਸੇ ਉਹਨਾਂ ਦੇ ਕੁੱਝ ਸ਼ੋਅ ਅਤੇ ਗੀਤਾਂ ਨੂੰ ਲੈ ਕੇ ਵਿਵਾਦ ਹੋੇਇਆ, ਦੂਜੇ ਪਾਸੇ ਉਹ Latin Grammy ਐਵਾਰਡਜ਼ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ। ਹੁਣ ਅਮਰੀਕਾ ਦੇ ਮਕਬੂਲ Coachella Valley Music & Arts Festival 2027 ਵਿੱਚ ਉਨ੍ਹਾਂ ਦੀ ਪੇਸ਼ਕਾਰੀ ਦੇ ਐਲਾਨ ਨਾਲ ਦੋਸਾਂਝ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਚਰਚਾ ਵਿੱਚ ਹਨ। ਇਸ ਆਡੀਓ ਵਿੱਚ ਸੁਣੋ ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਫ਼ਿਲਮੀ ਦੁਨੀਆਂ ਦੀਆਂ ਤਾਜ਼ਾ ਜਾਣਕਾਰੀਆਂ।

    #sbsaudiopodcast
    Show More Show Less
    6 mins
  • ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ
    Nov 18 2026
    Seek ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਅਸਾਮੀਆਂ ਦੇ ਇਸ਼ਤਿਹਾਰਾਂ ਦੀ ਗਿਣਤੀ ਵਿੱਚ 6.4 ਫ਼ੀਸਦੀ ਗਿਰਾਵਟ ਆਈ ਹੈ, ਜਦਕਿ ਨੌਕਰੀਆਂ ਲਈ ਅਰਜ਼ੀਆਂ ਦੀ ਗਿਣਤੀ ਲਗਾਤਾਰ ਅੱਠਵੇਂ ਮਹੀਨੇ ਵਧੀ ਹੈ। ਭਾਵੇਂ ਭਰਤੀ ਦੀ ਮੰਗ ਵਿੱਚ ਨਰਮੀ ਆਈ ਹੈ, ਪਰ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਰਿਕਾਰਡ ਪੱਧਰ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਆਡੀਓ ਵਿੱਚ ਸੁਣੋ ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ।

    #sbsaudiopodcast
    Show More Show Less
    5 mins
  • ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ?
    Nov 18 2026
    ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਅਤੇ ਗਿੱਧੇ ਨਾਲ ਵੱਡੇ ਹੋਏ ਦਰਸ਼ਕਾਂ ਲਈ ਕੱਥਕ ਇੱਕ ਵੱਖਰੀ ਨ੍ਰਿਤ ਸ਼ੈਲੀ ਹੋ ਸਕਦੀ ਹੈ। ਪਰ ਪਟਿਆਲਾ ਦੀ ਅਰਸ਼ਦੀਪ ਕੌਰ ਭੱਟੀ ਨੇ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵਿੱਚ ਕੱਥਕ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਇਸ ਨੂੰ ਅਕਾਦਮਿਕ ਪੜ੍ਹਾਈ ਤੋਂ ਲੈ ਕੇ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ। ਅਮਰੀਕਾ, ਕੈਨੇਡਾ ਅਤੇ ਕੀਨੀਆ ਸਮੇਤ ਕਈ ਦੇਸ਼ਾਂ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਅਰਸ਼ਦੀਪ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਕਈ ਸਨਮਾਨ ਵੀ ਹਾਸਲ ਕੀਤੇ ਹਨ। ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਅਦਾਕਾਰਾ ਅਤੇ ਨ੍ਰਿਤਕਾਰ ਅਰਸ਼ਦੀਪ ਨਾਲ ਹੋਈ ਇਸ ਖਾਸ ਗੱਲਬਾਤ ਵਿੱਚ ਜਾਣੋ ਉਨ੍ਹਾਂ ਦੇ ਸਫ਼ਰ ਅਤੇ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਉਨ੍ਹਾਂ ਦੇ ਦਿਲਚਸਪ ਵਿਚਾਰ।

    #sbsaudiopodcast
    Show More Show Less
    14 mins
  • ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਨੇ ਜੱਜਾਂ ਨੂੰ ਲਿਖਿਆ ਖੁੱਲ੍ਹਾ ਖ਼ਤ, ਜੇਲ੍ਹ ਵਿੱਚ ਕਥਿਤ ਮਾੜੇ ਸਲੂਕ ਦੇ ਇਲਜ਼ਾਮ
    Nov 18 2026
    ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਬਾਨੀ ਇਮਰਾਨ ਖ਼ਾਨ ਨੇ ਅਡਿਆਲਾ ਜੇਲ੍ਹ ਵਿੱਚ ਆਪਣੀ ਸਿਹਤ ਅਤੇ ਹਿਰਾਸਤੀ ਹਾਲਾਤਾਂ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸਾਂ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਆਪਣੇ ਵਕੀਲ ਰਾਹੀਂ ਭੇਜੇ ਖ਼ਤ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ, ਵਕੀਲਾਂ ਨਾਲ ਮੁਲਾਕਾਤਾਂ ਅਤੇ ਪਰਿਵਾਰਕ ਸੰਪਰਕ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਇਮਰਾਨ ਖ਼ਾਨ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਦਿਨ ਦੇ ਜ਼ਿਆਦਾਤਰ ਸਮੇਂ ਇਕਾਂਤ ਕੈਦ ਵਿੱਚ ਰੱਖਿਆ ਜਾਂਦਾ ਹੈ, ਜੋ ਜੇਲ੍ਹ ਨਿਯਮਾਂ ਅਤੇ ਅਦਾਲਤੀ ਹੁਕਮਾਂ ਦੇ ਉਲਟ ਹੈ। ਇਹ ਅਤੇ ਪਾਕਿਸਤਾਨ ਦੀਆਂ ਹੋਰ ਤਾਜ਼ਾਂ ਖ਼ਬਰਾਂ ਲਈ ਸੁਣੋ, ਪਾਕਿਸਤਾਨ ਡਾਇਰੀ।

    #sbsaudiopodcast
    Show More Show Less
    7 mins
  • ਵਿਕਟੋਰੀਆ ਚੋਣਾਂ ਵਿੱਚ ਪਰਵਾਸੀ ਵੋਟਰਾਂ ਦੀ ਅਹਿਮੀਅਤ ਵਧੀ, ਵਨ ਨੇਸ਼ਨ ਦੀ ਵੱਧਦੀ ਹਮਾਇਤ ਵੀ ਚਰਚਾ ਵਿੱਚ
    Nov 17 2026
    ਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਪਰਵਾਸੀ ਭਾਈਚਾਰਿਆਂ ਦੀਆਂ ਸਿਆਸੀ ਤਰਜੀਹਾਂ ਅਤੇ ਵੋਟਿੰਗ ਰੁਝਾਨਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਜਨਮੇ ਵੋਟਰਾਂ ਦੀ ਵੱਡੀ ਗਿਣਤੀ ਕਾਰਨ ਮੁੱਖ ਪਾਰਟੀਆਂ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਸਰਗਰਮ ਹਨ। ਇਸ ਦੇ ਨਾਲ ਹੀ ਵਨ ਨੇਸ਼ਨ ਪਾਰਟੀ ਨੂੰ ਮਿਲ ਰਹੀ ਹਮਾਇਤ ਵੀ ਸੂਬੇ ਦੀ ਸਿਆਸੀ ਚਰਚਾ ਦਾ ਅਹਿਮ ਵਿਸ਼ਾ ਬਣੀ ਹੋਈ ਹੈ। ਇਹ ਰਿਪੋਰਟ ਪਰਵਾਸੀ ਵੋਟਰਾਂ ਦੇ ਪ੍ਰਭਾਵ ਅਤੇ ਚੋਣੀ ਨਤੀਜਿਆਂ ਉੱਤੇ ਉਨ੍ਹਾਂ ਦੀ ਸੰਭਾਵਿਤ ਭੂਮਿਕਾ ਦੀ ਪੜਚੋਲ ਕਰਦੀ ਹੈ।

    #sbsaudiopodcast
    Show More Show Less
    7 mins
  • ਖ਼ਬਰਨਾਮਾ: ਏਸ਼ੀਆਈ ਸੰਮੇਲਨ 'ਚ ਭਾਰਤ-ਆਸਟ੍ਰੇਲੀਆ ਸਬੰਧਾਂ 'ਤੇ ਨਜ਼ਰ
    Nov 17 2026
    ਕੱਲ੍ਹ ਸ਼ਾਮ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਫਿਲੀਪੀਨਜ਼ ਵਿੱਚ ਹੋ ਰਹੇ ਏਸ਼ੀਆਨ (ASEAN) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਦੱਖਣ-ਪੂਰਬੀ ਏਸ਼ੀਆ ਵਿੱਚ ਆਸਟ੍ਰੇਲੀਆ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾ ਰਹੇ ਹਨ। ASEAN 70 ਕਰੋੜ (700 ਮਿਲੀਅਨ) ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਸਟ੍ਰੇਲੀਆਈ ਕਾਰੋਬਾਰਾਂ ਲਈ ਨਵੇਂ ਬਾਜ਼ਾਰ, ਮੌਕੇ ਅਤੇ ਵਪਾਰਕ ਵਿਭਿੰਨਤਾ ਦੇ ਰਸਤੇ ਪ੍ਰਦਾਨ ਕਰਦਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ...

    #sbsaudiopodcast
    Show More Show Less
    5 mins
  • ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ
    Nov 17 2026
    ਤਰਨ ਤਾਰਨ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਦੋ ਬੱਸਾਂ ਦੀ ਟੱਕਰ ਕਾਰਨ ਪੰਜ ਲੋਕਾਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਚਰਚਾ ਵਿੱਚ ਰਹੀ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਬਿਜਲੀ ਬਕਾਇਆ ਵਸੂਲੀ ਲਈ ਇਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਰਾਹਤ ਮਿਲ ਸਕਦੀ ਹੈ। ਉੱਥੇ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਇਹ ਅਤੇ ਹੋਰ ਚੋਣਵੀਆਂ ਖ਼ਬਰਾਂ ਸੁਣੋ ਪੰਜਾਬੀ ਡਾਇਰੀ ਵਿੱਚ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

    #sbsaudiopodcast
    Show More Show Less
    9 mins